ਚੁੱਪ ਚੁਪੀਤੀ ਅਰਦਾਸ

ਲੋਕੀ ਭਰ ਟੋਕਰੇ ਤੇਰੇ ਦਰ ਤੇ ਆਉਂਦੇ ਮੈਂ ਪੂਰੀ ਖ਼ਾਲੀ ਹੋਈ ਤਾਂ ਆਈ ਜਦ ਮੈਂ ਵੀ ਮੈਂ ਨਾ ਰਹਿ ਗਈ ਵਿੱਚੋਂ ਤੇ ਮੇਰੀ ਰੂਹ ਅੰਮ੍ਰਤ ਨੂੰ ਤਰਹਾਈ ਮੜ੍ਹਕਾਂ ਛੁੱਟ ਗਈਆਂ ਮਾਣ ਟੁੱਟ ਗਏ ਤਖ਼ਤਾਂ ਬਹਿੰਦੀ ਜਿੰਦ ਭੂੰਜਿਓਂ ਚਾਈ ਹੰਝੂ ਵੀ ਸੁੱਕ ਗਏ ਹੋਕੇ ਵੀ ਮੁੱਕ ਗਏ ਕਰ ਲਿਆ ਸਬ ਜੋ ਮੈਂ ਕਰ ਪਾਈ ਹੁਣ ਤੂੰ ਹੈਂ ਤੇ ਮੇਰੀਆਂ ਪਥਰਾਈਆਂ ਅੱਖਾਂ...